logo

ਵਧੀਕ ਉਪ ਮੰਡਲ ਅਡੀਸ਼ਨਲ ਐਸ.ਡੀ.ਓ ਸ੍ਰ. ਗੁਰਮੀਤ ਸਿੰਘ ਨੂੰ ਰਿਟਾਇਰਡ ਹੋਣ ਤੇ ਸਟਾਫ ਵੱਲੋਂ ਦਿੱਤੀ ਨਿੱਘੀ ਵਿਧਾਇਗੀ

ਮੱਲਾਂ ਵਾਲਾ ਖਾਸ : 3ਮਈ -( ਤਿਲਕ ਸਿੰਘ ਰਾਏ )-ਅੱਜ ਪਾਵਰ ਕਾਮ ਮੱਲਾਂ ਵਾਲਾ ਵਿਖੇ ਵਧੀਕ ਉਪ ਮੰਡਲ ਅਡੀਸ਼ਨਲ ਐਸ.ਡੀ.ਓ ਗੁਰਮੀਤ ਸਿੰਘ ਜੀ ਨੂੰ 58 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਤੇ ਉਨਾਂ ਦੇ ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨ ਯੂਨੀਅਨ ਅਤੇ ਬਿਜਲੀ ਬੋਰਡ ਦੇ ਐਕਸੀਅਨ ਜੀਰਾ,ਐਸ.ਡੀ.ਓ ਸ੍ਰ. ਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਟਾਫ ਤੇ ਸੱਜਣਾਂ ਮਿੱਤਰਾਂ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਨਿੱਘੀ ਵਿਧਾਇਗੀ ਪਾਰਟੀ ਦਿੱਤੀ ਗਈ। ਸਭ ਤੋਂ ਪਹਿਲ ਉੱਚ ਅਧਿਕਾਰੀਆਂ ਅਤੇ ਸਟਾਫ ਵੱਲੋਂ ਸਰਦਾਰ ਅਡੀਸ਼ਨਲ ਐਸ.ਡੀ.ਓ ਗੁਰਮੀਤ ਸਿੰਘ ਜੀ ਨਾਲ ਰਲ ਕੇ ਇੱਕ ਫਲਦਾਰ ਪੌਦਾ ਲਗਾਇਆ ਗਿਆ ਜੋ ਵੱਡਾ ਹੋ ਕੇ ਉਹਨਾਂ ਦੀ ਸਰਵਿਸ ਨੂੰ ਹਮੇਸ਼ਾ ਉਨਾਂ ਦੇ ਸਾਥੀਆਂ ਨੂੰ ਯਾਦ ਕਰਾਦਾ ਰਹੇਗਾ। ਅਡੀਸ਼ਨਲ ਐਸ.ਡੀ.ਓ ਗੁਰਮੀਤ ਸਿੰਘ ਦੇ ਸਾਥੀਆਂ ਵੱਲੋਂ ਉਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ। ਬਿਜਲੀ ਬੋਰਡ ਦੇ ਮਹਿਲਾ ਕਰਮਚਾਰੀਆਂ ਵੱਲੋਂ ਗੁਰਮੀਤ ਸਿੰਘ ਦੀ ਪਤਨੀ ਨੂੰ ਸ਼ਾਨਦਾਰ ਗਿਫਟ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਗੁਰਮੀਤ ਸਿੰਘ ਜੀ 30 ਅਪ੍ਰੈਲ ਨੂੰ ਰਿਟਾਇਰ ਹੋਏ ਸਨ ਪਰ ਅੱਜ 3ਮਈ ਨੂੰ ਇੱਕ ਸ਼ਾਨਦਾਰ ਸਮਾਰੋਹ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਵੱਲੋਂ ਨਿੱਘੀ ਵਿਦਇਗੀ ਦਿੱਤੀ ਗਈ। ਇਜੀਨੀਅਰ ਰਕੇਸ਼ ਕੁਮਾਰ ਜੇਈ ਅਤੇ ਉਨਾਂ ਦੇ ਸਾਥੀਆਂ ਵੱਲੋਂ ਉਹਨਾਂ ਨੂੰ ਟੈਕਟੀਕਲ ਸਰਵਿਸ ਯੂਨੀਅਨ ਵੱਲੋਂ ਸਨਮਾਨ ਚਿੰਨ ਅਤੇ ਯਾਦਗਿਰੀ ਚਿੰਨ ਦਿੱਤੇ ਗਏ। ਇਸ ਮੌਕੇ ਤੇ ਫਿਰੋਜ਼ਪੁਰ ਅਤੇ ਜੀਰਾ ਤੋਂ ਪੈਨਸ਼ਨ ਯੂਨੀਅਨ ਦੇ ਅਹੁਦੇਦਾਰ ਟੈਕਨੀਕਲ ਸਰਵਰ ਯੂਨੀਅਨ ਦੇ ਪ੍ਰਧਾਨ ਸੈਕਟਰੀ ਅਤੇ ਬਿਜਲੀ ਬੋਰਡ ਦੇ ਡਿਊਟੀ ਕਰਮਚਾਰੀ ਐਡੀਸ਼ਨਲ ਐਸ.ਡੀ.ਓ ਗੁਰਮੀਤ ਸਿੰਘ ਜੀ ਟਾਇਰਮੈਂਟ ਪਾਰਟੀ ਤੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਪਹੁੰਚੇ। ਇਸ ਮੌਕੇ ਪ੍ਰਧਾਨ ਬਖਸ਼ੀਸ਼ ਸਿੰਘ ਜੀਰਾ ,ਪਿੱਪਲ ਸਿੰਘ ਜੀ ਆਰ ਏ, ਸਵਰਨ ਸਿੰਘ ਇੰਜੀਨੀਅਰ ਅਤੇ ਜੇਈ ਗੁਰਦਿਆਲ ਸਿੰਘ ਮਨਜੀਤ ਸਿੰਘ ਜੇਈ, ਸਿਮਰਜੀਤ ਸਿੰਘ ਮੋਮੀ, ਦਲਜੀਤ ਸਿੰਘ, ਭਗਵੰਤ ਸਿੰਘ, ਰਣਜੀਤ ਸਿੰਘ ਆਦਿ ਵੱਲੋਂ ਵਿਧਾਇਗੀ ਪਾਰਟੀ ਵਿੱਚ ਸ਼ਾਮਲ ਹੋਕੇ ਵਧਾਈਆਂ ਦਿੱਤੀਆਂ ।

6
215 views